ਕਿਸੇ ਟਾਇਮ 10 ਹਜਾਰ ਰੁਪਏ ਚ ਹੁੰਦੀ ਸੀ ਸਕੂਲ ਦੇ ਮੈਡਮ ਤੇ ਅੱਜ ਕਰੋੜਾ ਰੁਪਏ ਹਨ ਤੇ ਪੂਰੇ ਪੰਜਾਬੀ ਇੰਡਸਟਰੀ ਚ ਮਸ਼ਹੂਰ ਵੇਖਲੋ ਤਸਵੀਰਾਂ

Uncategorized

ਉਹ ਪੜ੍ਹੇ ਲਿਖੇ ਇਨਸਾਨ ਹਨ। ਜੋ ਅਧਿਆਪਕ ਰਹਿ ਚੁੱਕੇ ਹਨ। ਗੁਰਪ੍ਰੀਤ ਕੌਰ ਭੰਗੂ ਦਾ ਜਨਮ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੁਰਜ ਕਾਹਨ ਸਿੰਘ ਵਾਲਾ ਵਿੱਚ ਪਿਤਾ ਸੁਖਦੇਵ ਸਿੰਘ ਸਿੱਧੂ ਦੇ ਘਰ ਮਾਂ ਸੁਰਜੀਤ ਕੌਰ ਦੀ ਕੁੱਖੋਂ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ।

ਉਹ 4 ਭਰਾ ਅਤੇ 2 ਭੈਣਾਂ ਹਨ। ਗੁਰਪ੍ਰੀਤ ਕੌਰ ਨੇ ਬਠਿੰਡਾ ਕਾਲਜ ਤੋਂ ਰਾਜਨੀਤੀ ਸ਼ਾਸ਼ਤਰ ਦੀ ਐੱਮ ਏ ਕੀਤੀ। ਫੇਰ ਉਹ ਪਟਿਆਲਾ ਦੇ ਫਿਜ਼ੀਕਲ ਕਾਲਜ ਤੋਂ ਪੜ੍ਹਾਈ ਕਰਕੇ ਅਧਿਆਪਕ ਲੱਗ ਗਏ। ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਸਮੇਂ ਹੀ ਉਨ੍ਹਾਂ ਨੂੰ ਪੰਜਾਬੀ ਨਾਟਕ ਦੇਖਣ ਦਾ ਸ਼ੌਕ ਹੋ ਗਿਆ ਸੀ।

ਉਨ੍ਹਾਂ ਦਿਨਾਂ ਵਿੱਚ ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਪਿੰਡਾਂ ਵਿੱਚ ਸਮਾਜ ਸੁਧਾਰਕ ਨਾਟਕ ਕਰਦੇ ਹੁੰਦੇ ਸਨ। ਗੁਰਸ਼ਰਨ ਸਿੰਘ ਨੂੰ ‘ਭਾਈ ਮੰਨਾ ਸਿੰਘ’ ਕਰਕੇ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਹੀ ਗੁਰਪ੍ਰੀਤ ਕੌਰ ਨੂੰ ਖੁਦ ਨਾਟਕਾਂ ਵਿੱਚ ਹਿੱਸਾ ਲੈਣ ਦੀ ਚੇਟਕ ਲੱਗ ਗਈ।

ਗੁਰਪ੍ਰੀਤ ਕੌਰ ਆਪਣਾ ਆਦਰਸ਼ ਨਾਟਕਕਾਰ ਗੁਰਸ਼ਰਨ ਸਿੰਘ ਨੂੰ ਮੰਨਦੇ ਹਨ। 17 ਜੁਲਾਈ 1983 ਨੂੰ ਗੁਰਪ੍ਰੀਤ ਕੌਰ ਦਾ ਵਿਆਹ ਸਵਰਨ ਸਿੰਘ ਭੰਗੂ ਪੁੱਤਰ ਪ੍ਰੀਤਮ ਸਿੰਘ ਨਾਲ ਹੋ ਗਿਆ ਅਤੇ ਉਹ ‘ਗੁਰਪ੍ਰੀਤ ਕੌਰ ਭੰਗੂ’ ਬਣ ਗਏ।
.
ਹਰਜੀਤਾ, ਲੌਂਗ ਲਾਚੀ, ਅਰਦਾਸ ਅਤੇ ਰੱਬ ਦਾ ਰੇਡੀਓ 2 ਸਮੇਤ ਸੈੰਕੜੇ ਹੀ ਛੋਟੀਆਂ ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਹਿੰਦੀ ਫਿਲਮਾਂ ‘ਮੌਸਮ’ ਅਤੇ ‘ਬਿੱਟੂ ਬਾਸ’ ਵਿੱਚ ਵੀ ਹਾਜ਼ਰੀ ਲਗਵਾਈ।
.

.

.

.

.

Leave a Reply

Your email address will not be published. Required fields are marked *