ਗੁਰਪ੍ਰੀਤ ਘੁੱਗੀ ਦੀਆਂ ਪਰਿਵਾਰ ਨਾਲ ਖੂਬਸੂਰਤ ਤਸਵੀਰਾਂ ਵੇਖਲੋ ਜੋ ਤੁਸੀਂ ਪਹਿਲਾ ਨਹੀਂ ਦੇਖੀਆਂ ਹੋਣਗੀਆਂ

Uncategorized

ਜਲੰਧਰ ਦੂਰਦਰਸ਼ਨ ਤੇ ਹਫ਼ਤਾਵਾਰੀ ਪ੍ਰੋਗਰਾਮ ‘ਰੌਣਕ ਮੇਲਾ’ ਵਿੱਚ ਬਲਵਿੰਦਰ ਵਿੱਕੀ ਉਰਫ ‘ਚਾਚਾ ਰੌਣਕੀ ਰਾਮ’ ਨਾਲ ਮਿਲ ਕੇ ਲੋਕਾਂ ਨੂੰ ਹਸਾਉਣ ਵਾਲੇ ‘ਗੁਰਪ੍ਰੀਤ ਘੁੱਗੀ’ ਨੇ ਅੱਜ ਪੰਜਾਬੀ ਸਿਨੇਮਾ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਅਤੇ ਕੈਨੇਡੀਅਨ ਫਿਲਮਾਂ ਵਿੱਚ ਵੀ ਆਪਣੀ ਪਛਾਣ ਬਣਾ ਲਈ ਹੈ।

‘ਰੌਣਕ ਮੇਲਾ’ ਤੋਂ ਬਿਨਾਂ ਉਨ੍ਹਾਂ ਨੂੰ ਅਸੀਂ ‘ਪਰਛਾਵੇਂ’ ਵਿੱਚ ਵੀ ਦੇਖ ਚੁੱਕੇ ਹਾਂ। ਉਨ੍ਹਾਂ ਦਾ ਅਸਲੀ ਨਾਂ ਗੁਰਪ੍ਰੀਤ ਸਿੰਘ ਵੜੈਚ ਹੈ। 19 ਜੁਲਾਈ 1971 ਨੂੰ ਗੁਰਦਾਸਪੁਰ ਦੇ ਪਿੰਡ ਖੋਖਰ ਫੌਜੀਆਂ ਵਿੱਚ ਜਨਮੇ ਗੁਰਪ੍ਰੀਤ ਸਿੰਘ ਵੜੈਚ ਉਰਫ ‘ਗੁਰਪ੍ਰੀਤ ਘੁੱਗੀ’ ਨੇ ਆਪਣੀ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ।

ਉਹ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਹੀ ਥੀਏਟਰ ਨਾਲ ਜੁੜ ਗਏ ਸਨ। ਉਨ੍ਹਾਂ ਦਾ ਇਹੋ ਸ਼ੌਕ ਉਨ੍ਹਾਂ ਨੂੰ ਦੂਰਦਰਸ਼ਨ ਤੱਕ ਲੈ ਗਿਆ। ਜਿਸ ਸਦਕਾ ਅੱਜਕੱਲ੍ਹ ਉਹ ਆਪਣੀ ਮਾਂ ਬੋਲੀ ਪੰਜਾਬੀ ਦੀ ਫਿਲਮਾਂ ਰਾਹੀਂ ਸੇਵਾ ਕਰ ਰਹੇ ਹਨ। 2003 ਵਿੱਚ ਉਨ੍ਹਾਂ ਦੀ ਵੀਡੀਓ ‘ਘੁੱਗੀ ਜੰਕਸ਼ਨ’ ਅਤੇ 2004 ਵਿੱਚ ‘ਘੁੱਗੀ ਸ਼ੂ ਮੰਤਰ’ ਆਈ।

ਇਨ੍ਹਾਂ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਗਿਆ। ਇਨ੍ਹਾਂ ਵੀਡੀਓਜ਼ ਨੇ ਦਰਸ਼ਕਾਂ ਦਾ ਬਹੁਤ ਮਨੋਰੰਜਨ ਕੀਤਾ। ਸਾਲ 2003 ਵਿੱਚ ਉਨ੍ਹਾਂ ਨੂੰ ‘ਸ਼ੌੰਕੀ ਮੇਲਾ’ ਵਿੱਚ ਕਮਲ ਹੀਰ, ਮਨਮੋਹਨ ਵਾਰਿਸ ਅਤੇ ਸੰਗਤਾਰ ਨਾਲ ਦੇਖਿਆ ਗਿਆ। 2004 ਵਿੱਚ ਗੁਰਪ੍ਰੀਤ ਘੁੱਗੀ ਨੇ ‘ਅਸਾਂ ਨੂੰ ਮਾਣ ਵਤਨਾਂ ਦਾ’ ਪੰਜਾਬੀ ਫਿਲਮ ਰਾਹੀਂ ਫਿਲਮਾਂ ਵਿੱਚ ਐੰਟਰੀ ਕੀਤੀ।

ਇਸ ਤਰਾਂ ਹੀ ਉਹ ‘ਵਿਸਾਖੀ ਮੇਲਾ 2009’ ਵਿੱਚ ਜੈਜ਼ੀ ਬੀ ਅਤੇ ਸੁਖਸ਼ਿੰਦਰ ਸ਼ੇਰਾ ਨਾਲ, ‘ਵਿਸਾਖੀ ਮੇਲਾ 2010’ ਵਿੱਚ ਨਛੱਤਰ ਗਿੱਲ, ਮਾਸਟਰ ਸਲੀਮ ਅਤੇ ਹੋਰ ਕਲਾਕਾਰਾਂ ਨਾਲ ਨਜ਼ਰ ਆਏ। 2012 ਵਿੱਚ ਉਨ੍ਹਾਂ ਨੇ ਪੰਜਾਬੀ ਫਿਲਮ ‘ਕੈਰੀ ਆਨ ਜੱਟਾ’ ਵਿੱਚ ਭੂਮਿਕਾ ਨਿਭਾਈ।

ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਬੋਲਬਾਲਾ ਹੋਇਆ ਤਾਂ ਉਹ 2014 ਵਿੱਚ ਆਮ ਆਦਮੀ ਪਾਰਟੀ ਨਾਲ ਜੁੜ ਗਏ। 2015 ਵਿੱਚ ਉਨ੍ਹਾਂ ਨੇ ‘ਅਰਦਾਸ’ ਫਿਲਮ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸਤੰਬਰ 2016 ਵਿੱਚ ਗੁਰਪ੍ਰੀਤ ਘੁੱਗੀ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਕਨਵੀਨਰ ਬਣਾ ਦਿੱਤਾ ਗਿਆ। ਇਸ ਅਹੁਦੇ ਤੇ ਉਹ ਮਈ 2017 ਤੱਕ ਰਹੇ।

ਜਦੋਂ ਪਾਰਟੀ ਨੇ ਇਹ ਅਹੁਦਾ ਭਗਵੰਤ ਮਾਨ ਨੂੰ ਦੇ ਦਿੱਤਾ ਤਾਂ ਗੁਰਪ੍ਰੀਤ ਘੁੱਗੀ ਨੇ ਪਾਰਟੀ ਛੱਡ ਦਿੱਤੀ। ਉਨ੍ਹਾਂ ਨੇ ਬਾਲੀਵੁੱਡ ਫਿਲਮ ‘ਸਿੰਘ ਇਜ਼ ਕਿੰਗ’ ਅਤੇ ਕੈਨੇਡੀਅਨ ਫਿਲਮ ‘ਬਰੇਕ ਵੇਅ’ ਵਿੱਚ ਵੀ ਹਾਜ਼ਰੀ ਲਗਵਾਈ। ਉਨ੍ਹਾਂ ਦੀਆਂ ਹੁਣ ਤੱਕ ਚੜ੍ਹਾਈ ਯਾਰਾਂ ਦੀ, ਪੰਜਾਬੀ ਗੱਭਰੂ, ਮੇਰੀ ਵਹੁਟੀ ਦਾ ਵਿਆਹ, ਘੁੱਗੀ ਖੋਲ੍ਹ ਪਿਟਾਰੀ, ਤਮਾਸ਼ਾ ਘੁੱਗੀ ਦਾ, ਘੁੱਗੀ ਸ਼ੂ ਮੰਤਰ, ਘੁੱਗੀ ਦਾ ਵਿਆਹ, ਘੁੱਗੀ ਦੇ ਬੱਚੇ, ਘੁੱਗੀ ਜੰਕਸ਼ਨ ਅਤੇ ਤੋਹਫੇ ਘੁੱਗੀ ਦੇ ਆਦਿ ਐਲਬਮਜ਼ ਆ ਚੁੱਕੀਆਂ ਹਨ।

ਗੁਰਪ੍ਰੀਤ ਘੁੱਗੀ ਦੀਆਂ ਵੀਡੀਓਜ਼ ਵਿੱਚ ਘਸੀਟਾ ਹਵਲਦਾਰ ਸੰਤਾ ਬੰਤਾ ਫਰਾਰ, ਖਿੱਚ ਘੁੱਗੀ ਖਿੱਚ, ਘੁੱਗੀ ਹੈੰ ਤੇ ਉਡ ਕੇ ਦਿਖਾ, ਘੁੱਗੀ ਲੱਭੇ ਘਰ ਵਾਲੀ, ਘੁੱਗੀ ਯਾਰ ਗੱਪ ਨਾ ਮਾਰ ਅਤੇ ਘੁੱਗੀ ਦੇ ਬਰਾਤੀ ਦੇ ਨਾਮ ਲਏ ਜਾ ਸਕਦੇ ਹਨ। ਉਨ੍ਹਾਂ ਨੇ ਹੁਣ ਤੱਕ ਅਸਾਂ ਨੂੰ ਮਾਣ ਵਤਨਾਂ ਦਾ, ਪਿੰਡ ਦੀ ਕੁੜੀ, ਨਲਾਇਕ, ਜੀਜਾ ਜੀ, ਯਾਰਾਂ ਨਾਲ ਬਹਾਰਾਂ, ਅੰਬਰਸਰੀਆ, ਅਰਦਾਸ,

ਕੈਰੀ ਆਨ ਜੱਟਾ, ਕੈਰੀ ਆਨ ਜੱਟਾ 2, ਸੈਕਿੰਡ ਹੈੰਡ ਹਸਬੈੰਡ, ਡਬਲ ਦ ਟ੍ਰਬਲ, ਆ ਗਏ ਮੁੰਡੇ ਯੂ ਕੇ ਦੇ, ਫਤਿਹ, ਜੱਟ ਜੇਮਸ ਬਾਂਡ, ਜੱਟਸ ਇਨ ਗੋਲਮਾਲ, ਲੱਕੀ ਦੀ ਅਨਲੱਕੀ ਸਟੋਰੀ, ਯਾਰ ਪ੍ਰਦੇਸੀ, ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ, ਬਰੇਕ ਵੇਅ, ਇੱਕ ਕੁੜੀ ਪੰਜਾਬ ਦੀ, ਸਿੰਘ ਇਜ਼ ਕਿੰਗ, ਦਿਲ ਆਪਣਾ ਪੰਜਾਬੀ,

ਰੱਬ ਨੇ ਬਣਾਈਆਂ ਜੋੜੀਆਂ, ਇੱਕ ਜਿੰਦ ਇੱਕ ਜਾਨ, ਨਮਸਤੇ ਲੰਡਨ, ਮਿੱਟੀ ਵਾਜਾਂ ਮਾਰਦੀ, ਮੇਰਾ ਪਿੰਡ, ਚੱਕ ਦੇ ਫੱਟੇ, ਜੱਗ ਜਿਉਂਦਿਆਂ ਦੇ ਮੇਲੇ ਅਤੇ ਹੋਰ ਵੀ ਕਾਫੀ ਫਿਲਮਾਂ ਵਿੱਚ ਕੰਮ ਕੀਤਾ ਹੈ। ਦਰਸ਼ਕ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਕਰਦੇ ਹਨ.

Leave a Reply

Your email address will not be published. Required fields are marked *