ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੀਤਾ ਅੰਬਾਨੀ,ਤਸਵੀਰਾਂ ਹੋਈਆਂ ਵਾਇਰਲ

Uncategorized

ਨੀਤਾ ਅੰਬਾਨੀ ਜੋ ਕਿ ਮੁਕੇਸ਼ ਅੰਬਾਨੀ ਦੇ ਪਤਨੀ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਵਿਚ ਨਤਮਸਤਕ ਹੋਏ | ਇਹ ਕੋਈ ਪਹਿਲੀ ਵਾਰ ਨਹੀਂ ਸੀ ਪਹਿਲਾ ਵੀ ਉਹ ਸ਼੍ਰੀ ਦਰਬਾਰ ਸਾਹਿਬ ਵਿਚ ਨਤਮਸਤਕ ਹੋ ਚੁਕੇ ਹਨ | ਓਹਨਾ ਦੀਆ ਤਸਵੀਰਾਂ ਤੇ ਵੀਡਿਓਜ਼ ਸੋਸ਼ਲ ਮੀਡਿਆ ਦੇ ਵਾਇਰਲ ਹੋ ਗਈਆਂ |

ਭਾਰਤ ਦੇ ਨਾਮੀ ਕਾਰੋਬਾਰੀਆਂ ਦੇ ਵਿੱਚੋ ਅਵੱਲ ਆਉਣ ਵਾਲੇ ਅੰਬਾਨੀ ਪਰਿਵਾਰ ਦਾ ਨਾਮ ਹਮੇਸ਼ਾ ਹੀ ਸੁਰਖੀਆਂ ਦੇ ਵਿਚ ਰਹਿੰਦਾ ਹੈ |ਅੱਜ ਨੀਤਾ ਅੰਬਾਨੀ ਜਦੋ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤਾ ਓਹਨਾ ਦੀਆ ਤਸਵੀਰਾਂ ਜਲਦੀ ਨਾਲ ਵਾਇਰਲ ਹੋ ਗਈਆ |

ਨੀਤਾ ਦਲਾਲ ਅੰਬਾਨੀ ਦਾ ਜਨਮ 1 ਨਵੰਬਰ 1963 ਨੂੰ ਹੋਇਆ ਸੀ। ਉਸ ਦੀ ਉਮਰ 53 ਸਾਲ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਰਵਿੰਦਰ ਭਾਈ ਦਲਾਲ ਅਤੇ ਮਾਤਾ ਦਾ ਨਾਮ ਪੂਰਨਿਮਾ ਦਲਾਲ ਹੈ।ਨੀਤਾ ਨੇ ਕਾਮਰਸ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਲਈ ਹੈ। ਨੀਤਾ ਅੰਬਾਨੀ ਦੀ ਭੈਣ ਦਾ ਨਾਂ ਮਮਤਾ ਹੈ, ਜੋ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹਾਉਂਦੀ ਹੈ। ਉਸਨੇ ਭਰਤਨਾਟਿਅਮ ਵੀ ਸਿੱਖਿਆ ਹੈ।

ਮੁਕੇਸ਼ ਅਤੇ ਨੀਤਾ ਅੰਬਾਨੀ ਭਰਤਨਾਟਿਅਮ ਪ੍ਰਦਰਸ਼ਨ ਨੂੰ ਦੇਖ ਕੇ ਹੀ ਸਵਰਗੀ ਧੀਰੂਭਾਈ ਅੰਬਾਨੀ ਨੇ ਆਪਣੇ ਬੇਟੇ ਮੁਕੇਸ਼ ਅੰਬਾਨੀ ਦੇ ਨਾਲ ਉਸਦੇ ਵਿਆਹ ਦਾ ਪ੍ਰਸਤਾਵ ਰੱਖਿਆ।ਮੁਕੇਸ਼ ਅਤੇ ਨੀਤਾ ਅੰਬਾਨੀ ਦਾ ਵਿਆਹ 8 ਮਾਰਚ 1985 ਨੂੰ ਹੋਇਆ ਸੀ। ਵਿਆਹ ਸਮੇਂ ਮੁਕੇਸ਼ ਅੰਬਾਨੀ ਦੀ ਉਮਰ 28 ਸਾਲ ਸੀ ਜਦਕਿ ਨੀਤਾ ਅੰਬਾਨੀ ਦੀ ਉਮਰ 22 ਸਾਲ ਸੀ।ਨੀਤਾ ਅੰਬਾਨੀ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ, ਮੁੰਬਈ ਦੀ ਸੰਸਥਾਪਕ ਅਤੇ ਚੇਅਰਪਰਸਨ ਹੈ।ਰਿਲਾਇੰਸ ਫਾਊਂਡੇਸ਼ਨ ਵਿੱਚ ਵੀ ਉਸਦੀ ਇੱਕ ਮਹੱਤਵਪੂਰਨ ਸਰਗਰਮੀ ਹੈ।

ਨੀਤਾ ਆਈਪੀਐਲ ਕ੍ਰਿਕਟ ਟੀਮ ਮੁੰਬਈ ਇੰਡੀਅਨਜ਼ ਦੀ ਮਾਲਕਣ ਵੀ ਹੈ।ਅੰਬਾਨੀ ਪਰਿਵਾਰ ਦੀ ਕੁੱਲ ਜਾਇਦਾਦ ਲਗਭਗ 20 ਬਿਲੀਅਨ ਡਾਲਰ ਹੈ। ਮੁਕੇਸ਼ ਅਤੇ ਨੀਤਾ ਅੰਬਾਨੀ ਦੇ ਤਿੰਨ ਬੱਚੇ ਹਨ। ਆਕਾਸ਼, ਅਨੰਤ ਅਤੇ ਈਸ਼ਾ ਅੰਬਾਨੀ। ਆਕਾਸ਼ ਅਤੇ ਈਸ਼ਾ ਆਪਣੇ ਪਿਤਾ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਏ ਹਨ। ਈਸ਼ਾ ਅੰਬਾਨੀ ਆਪਣੇ ਭਰਾ ਆਕਾਸ਼ ਨਾਲ ਰਿਲਾਇੰਸ ਜੀਓ ਪ੍ਰੋਜੈਕਟ ਦੇਖ ਰਹੀ ਹੈ।

Leave a Reply

Your email address will not be published. Required fields are marked *